FacebookTwitterg+Mail

ਕਮਬੈਕ ਵੀਡੀਓ ਲਈ ਯੋ ਯੋ ਹਨੀ ਸਿੰਘ ਨੇ ਬਣਾਏ ਡੌਲੇ, ਸ਼ੇਅਰ ਕੀਤੀ ਫਰਸਟ ਲੁੱਕ

yo yo honey singh comeback video
04 May, 2018 06:59:34 PM

ਜਲੰਧਰ (ਬਿਊਰੋ)— ਕਾਫੀ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹਿਣ ਵਾਲੇ ਰੈਪਰ ਯੋ ਯੋ ਹਨੀ ਸਿੰਘ ਹੁਣ ਵਾਪਸੀ ਲਈ ਤਿਆਰ ਹਨ। ਇਹ ਅਸੀਂ ਨਹੀਂ ਖੁਦ ਯੋ ਯੋ ਹਨੀ ਸਿੰਘ ਕਹਿ ਰਹੇ ਹਨ। ਹਨੀ ਸਿੰਘ ਪਿਛਲੇ ਕਾਫੀ ਸਮੇਂ ਤੋਂ ਵਰਕਆਊਟ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਆ ਰਹੇ ਹਨ।
Punjabi Bollywood Tadka
ਹਾਲਾਂਕਿ ਅੱਜ ਤਸਵੀਰ ਸ਼ੇਅਰ ਕਰਨ ਦੇ ਨਾਲ-ਨਾਲ ਹਨੀ ਸਿੰਘ ਨੇ ਵੱਡਾ ਐਲਾਨ ਵੀ ਕੀਤਾ ਹੈ।

ਹਨੀ ਸਿੰਘ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੈਂ ਆਪਣੀ ਕਮਬੈਕ ਵੀਡੀਓ ਲਈ ਡੌਲੇ ਬਣਾ ਰਿਹਾ ਹਾਂ। ਮੈਂ ਇਕ ਵੱਡੀ ਵੀਡੀਓ ਸ਼ੂਟ ਕਰ ਰਿਹਾ ਹਾਂ, ਜਿਸ ਲਈ ਜ਼ਬਰਦਸਤ ਲੁੱਕ ਚਾਹੀਦੀ ਹੈ। ਕਿਰਪਾ ਕਰਕੇ ਪਿਆਰ ਤੇ ਦੁਆਵਾਂ ਦਿਓ। ਢੇਰ ਸਾਰਾ ਪਿਆਰ। ਯੋ ਯੋ।'
Punjabi Bollywood Tadka
ਦੱਸਣਯੋਗ ਹੈ ਕਿ ਇਸੇ ਸਾਲ 23 ਫਰਵਰੀ ਨੂੰ ਰਿਲੀਜ਼ ਹੋਈ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ ਹਨੀ ਸਿੰਘ ਦੇ ਦੋ ਗੀਤ 'ਦਿਲ ਚੋਰੀ' ਤੇ 'ਛੋਟੇ ਛੋਟੇ ਪੈੱਗ' ਰਿਲੀਜ਼ ਹੋਏ ਸਨ।
Punjabi Bollywood Tadka
ਇਨ੍ਹਾਂ ਗੀਤਾਂ ਨੂੰ ਮਿਲੇ ਹੁੰਗਾਰੇ ਤੋਂ ਇਹ ਸਾਫ ਹੋ ਗਿਆ ਹੈ ਕਿ ਯੋ ਯੋ ਦੇ ਫੈਨਜ਼ ਉਸ ਨੂੰ ਟੀ. ਵੀ. 'ਤੇ ਮੁੜ ਦੇਖਣ ਲਈ ਬੇਤਾਬ ਹਨ।
Punjabi Bollywood Tadka
ਇਹ ਗੀਤ ਕਦੋਂ ਰਿਲੀਜ਼ ਹੋਵੇਗਾ, ਫਿਲਹਾਲ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉਮੀਦ ਹੈ ਕਿ ਹਨੀ ਸਿੰਘ ਥੋੜ੍ਹੇ ਦਿਨਾਂ ਤਕ ਇਸ ਦਾ ਵੀ ਐਲਾਨ ਕਰ ਦੇਣਗੇ।​​​​​​​​​​​​​​
Punjabi Bollywood Tadka


Tags: Yo Yo Honey Singh Facebook Muscles Video Shoot

Edited By

Rahul Singh

Rahul Singh is News Editor at Jagbani.